Skip to main content

Home | Accessibility advice | Punjabi - Diversity strategy

ਨਸਲ ਅਤੇ ਵਿਭਿੰਨਤਾ ਦੀ ਰਣਨੀਤੀ - ਇੱਕ ਸੰਖੇਪ

ਸਾਡਾ ਉਦੇਸ਼

ਕੈਂਟ ਪੁਲੀਸ ਚਾਹੁੰਦੀ ਹੈ ਕਿ :

  • ਉਹ ਸਭ ਨੂੰ ਨਾਲ ਲਿਜਾਣ ਵਾਲੀ ਇੱਕ ਸਮਾਵੇਸ਼ਕ ਸਮੁੱਚੀ ਅਤੇ ਸਲਾਹਕਾਰ ਸੰਸਥਾ ਹੋਵੇ 
  • ਕੈਂਟ ਵਿਚ ਰਹਿ ਰਹੇ, ਕੰਮ ਕਰ ਰਹੇ, ਅਤੇ ਇੱਥੋਂ ਬਾਹਰ ਜਾ ਰਹੇ ਹਰ ਵਿਅਕਤੀ ਨੂੰ ਇੱਕ ਪਹੁੰਚਯੋਗ ਅਤੇ ਜਵਾਬੀ ਕਾਰਵਾਈ ਕਰਨ ਵਾਲੀ ਸੇਵਾ ਮੁਹੱਈਆ ਕਰਕੇ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੇ 
  • ਕੰਮ ਕਰਨ ਲਈ ਅਜਿਹਾ ਦਲ ਹੋਵੇ ਜਿਸਤੋਂ ਕੈਂਟ ਦੀ ਆਬਾਦੀ ਦੀ ਝਲਕ ਮਿਲੇ
  • ਅਜਿਹੇ ਸਭਿਆਚਾਰ ਦਾ ਹੋਰ ਵੱਧ ਵਿਕਾਸ ਕਰੇ, ਜਿੱਸ ਵਿੱਚ ਵਿਭਿੰਨਤਾ ਬਾਰੇ ਖ਼ੁਸ਼ੀ ਮਨਾਈ ਜਾਂਦੀ ਹੈ, ਅਤੇ ਉਸਦਾ ਸਨਮਾਨ ਕੀਤਾ ਜਾਂਦਾ ਹੈ
  • ਇੱਕ ਅਜੀਹੀ ਸਰਵਿਸ ਅਤੇ ਅਜਿਹਾ ਕੰਮਕਾਜੀ ਮਾਹੌਲ ਉਪਲਬਧ ਕਰਾਉਣਾ ਜਿਸ ਵਿੱਚ ਕੋਈ ਵਿਤਕਰਾ, ਪਰੇਸ਼ਾਨੀ, ਧਮਕੀਆਂ ਜਾਂ ਕਿਸੇ ਤੇ ਅਤਿਆਚਾਰ ਨਾ ਹੋਵੇ। 

ਸਾਡੇ ਮੁੱਖ ਟੀਚੇ 

  • ਉਨ੍ਹਾਂ ਲੋਕਾਂ ਵਿੱਚ ਹੋਰ ਵੱਧ ਭਰੋਸਾ ਅਤੇ ਵਿਸ਼ਵਾਸ਼ ਕਾਇਮ ਕਰਨਾ ਜੋ ਅਪਾਹਜਪੁਣੇ, ਨਸਲ, ਲਿੰਗ, ਕੌਮ, ਧਰਮ ਜਾਂ ਸੈਕਸੁਐਲਿਟੀ ਕਾਰਣ ਹੋਰ ਵੱਧ ਅਸੁਰੱਖਿਅਤ ਜਾਂ ਅਲੱਗ ਥਲੱਗ ਮਹਿਸੂਸ ਕਰਦੇ ਹਨ। ਭਾਈਚਾਰਿਆਂ ਨੂੰ ਇਸ ਲਈ ਉਤਸਾਹਿਤ ਕਰਨਾ ਕਿ ਉਹ ਸਾਡੇ ਨਾਲ ਗੱਲਬਾਤ ਕਰਨ ਅਤੇ ਸਾਡੇ ਸੁਤੰਤਰ ਸਲਾਹਕਾਰ ਗਰੁੱਪ ਜਾਂ ਸਲਾਹਕਾਰ ਫ਼ੋਰਮਾਂ ਰਾਹੀਂ ਸਾਡੇ ਕੰਮ ਦਾ ਜਾਇਜ਼ਾ ਲੈਣ
  • ਇਹ ਯਕੀਨੀ ਬਣਾਉਣਾ ਕਿ ਸਾਡੀਆਂ ਕਾਰਜ ਵਿਧੀਆਂ, ਨੀਤੀਆਂ ਅਤੇ ਅਮਲ, ਨਿਆਸ਼ੀਲ, ਸਦਾਚਾਰਿਕ ਹਨ ਅਤੇ ਅਸੀਂ ਸੰਸਥਾਗਤ ਵਿਤਕਰੇ ਤੋਂ ਬਚਦੇ ਅਤੇ ਵੱਖ ਵੱਖ ਤਰ੍ਹਾਂ ਦੀਆਂ ਲੋਡ਼ਾਂ ਦਾ ਖਿਆਲ ਕਰਦੇ ਹਾਂ
  • ਇੱਕ ਅਜਿਹਾ ਮਾਡਲ ਬਣਨਾ, ਜਿਸਦੀ ਨਕਲ ਹੋਰ ਨਿੱਜੀ ਅਤੇ ਸਰਕਾਰੀ ਸੰਸਥਾਵਾਂ ਆਪਣੀਆਂ ਕਾਰਜਵਿਧੀਆਂ ਨੂੰ ਤਿਆਰ ਕਰਦੇ ਸਮੇਂ ਕਰਨ
  • ਅਜਿਹੇ ਕਾਰਜ ਦਲ ਨੂੰ ਨੌਕਰੀ ਦੇਣੀ ਅਤੇ ਉਸਦਾ ਇਸ ਢੰਗ ਨਾਲ ਵਿਕਾਸ ਕਰਨਾ ਜਿਸ ਵਿੱਚ ਕੈਂਟ ਦੇ ਵੱਖ ਵੱਖ ਭਾਈਚਾਰਿਆਂ ਦੀ ਝਲਕ ਮਿਲੇ, ਜੋ ਵਿਭਿੰਨਤਾ ਦੀ ਕਦਰ ਅਤੇ ਸ਼ਕਤੀ ਨੂੰ ਸਮਝਦੀ ਹੋਵੇ ਅਤੇ ਵਿਅਕਤੀਗਤ ਸਵੈਮਾਨ ਅਤੇ ਮਤਭੇਦਾਂ ਦੀ ਇੱਜ਼ਤ ਕਰਦੀ ਹੋਵੇ। ਸਟਾਫ਼ ਨੂੰ ਪੁਲੀਸਿੰਗ ਲਈ ਵਿਭਿੰਨਤਾ ਦੀ ਪਛਾਣ ਕਰਨ ਦੀ ਸਿੱਖਲਾਈ ਦੇਣੀ ਅਤੇ ਯਕੀਨੀ ਬਣਾਉਣਾ ਕਿ ਮੈਨੇਜਰ ਵੱਖ ਵੱਖ ਤਰ੍ਹਾਂ ਦੇ ਲੋਕਾਂ ਦੇ ਕਾਰਜ ਦਲ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰ ਰਹੇ ਹਨ
  • ਸਥਾਨਕ ਭਾਈਚਾਰਿਆਂ ਅਤੇ ਭਾਈਵਾਲਾਂ, ਵਿਸ਼ੇਸ਼ ਕਰਕੇ ਉਨ੍ਹਾਂ ਨਾਲ ਜਿਨ੍ਹਾਂ ਨੂੰ ਅਕਸਰ ਅਣਵੇਖਿਆ ਕੀਤਾ ਜਾਂਦਾ ਹੈ, ਨਾਲ ਗੱਲਬਾਤ ਕਰਨੀ ਅਤੇ ਸਲਾਹ ਮਸ਼ਵਰਾ ਕਰਨਾ। ਅਸੀਂ ਜਿਸ ਢੰਗ ਨਾਲ ਪੁਲੀਸਿੰਗ ਕਰਾਂਗੇ, ਉਸੇ ਤਰ੍ਹਾਂ ਜਵਾਬ ਦਿਆਂਗੇ।
  • ਅਸੀਂ ਕੈਂਟ ਨੂੰ ਰਹਿਣ, ਕੰਮ ਕਰਨ ਅਤੇ ਬਾਹਰੋਂ ਆਉਣ ਵਾਲਿਆਂ ਲਈ ਇੱਕ ਸੁਰੱਖਿਅਤ ਥਾਂ ਬਣਾਉਣ ਲਈ ਭਾਈਵਾਲੀ ਅਤੇ ਮਿਲਵਰਤਣ ਦੀ ਕਦਰ ਕਰਦੇ ਹਾਂ
  • ਪੁਲੀਸ ਅਧਿਕਾਰਾਂ ਦੀ ਉਚਿਤ ਵਰਤੋਂ ਕਰੋ ਅਤੇ ਵਿਤਕਰੇ ਦੀ ਕਿਸੇ ਕਾਰਵਾਈ ਬਾਰੇ ਜਾਂਚ ਕਰਨ ਲਈ ਇਨ੍ਹਾਂ ਤੇ ਨਿਗਰਾਨੀ ਰਖੋ
  • ਨਫ਼ਰਤ ਦੇ ਅਪਰਾਧਾਂ ਦੀ ਜਾਂਚ-ਪਡ਼ਤਾਲ ਵਿੱਚ ਹਮੇਸ਼ਾ ਉੱਚ ਮਾਪਦੰਡਾਂ ਨੂੰ ਕਾਇਮ ਰਖੋ
  • ਸਰਕਾਰ ਵਲੋਂ ਕੀਤੀਆਂ ਸਿਫ਼ਾਰਸ਼ਾਂ, ਪੁੱਛਗਿੱਛ ਅਤੇ ਮੁਆਇਨਿਆਂ ਦਾ ਜਵਾਬ ਦਿਓ ਅਤੇ ਅਪਣਾਈਆਂ ਗਈਆਂ ਸਿਫ਼ਾਰਸ਼ਾਂ ਨੂੰ ਸਾਡੀਆਂ ਨੀਤੀਆਂ ਅਤੇ ਕਾਰਜ ਵਿਧੀਆਂ ਵਿੱਚ ਸ਼ਾਮਲ ਕਰੋ।

ਲਾਗੂ ਕਰਨਾ

ਰਣਨੀਤੀ ਦੇ ਉਦੇਸ਼ਾਂ ਨੂੰ ਹੋਰ ਅੱਗੇ ਲਿਜਾਉਣ ਲਈ ਅਸੀਂ ਸਥਾਨਕ ਭਾਈਵਾਲਾਂ ਅਤੇ ਭਾਈਚਾਰਿਆਂ ਨਾਲ ਵਿਚਾਰ-ਵਟਾਂਦਰਾ ਕਰਾਂਗੇ ਅਤੇ ਸਟਾਫ਼ ਨੂੰ ਇਸ ਵਿੱਚ ਸ਼ਾਮਲ ਕਰਾਂਗੇ।

ਅਸੀਂ :

  • ਲੋਕਾਂ ਨੂੰ ਆਪਣੀ ਰਣਨੀਤੀ ਬਾਰੇ ਦੱਸਾਂਗੇ ਅਤੇ ਆਪਣੇ ਉਦੇਸ਼ਾਂ ਅਤੇ ਉਨ੍ਹਾਂ ਨੂੰ ਪੁਰਿਆਂ ਕਰਨ ਲਈ ਅਸੀਂ ਕੀ ਯੋਜਨਾ ਬਣਾਉਂਦੇ ਹਾਂ, ਇਸ ਬਾਰੇ ਉਨ੍ਹਾਂ ਨਾਲ ਸਲਾਹ ਮਸ਼ਵਰਾ ਕਰਾਂਗੇ
  • ਟੀਚਿਆਂ ਵਿੱਚ ਹੋ ਰਹੀ ਪ੍ਰਗਤੀ ਦੀ ਨਿਗਰਾਨੀ ਕਰਾਂਗੇ ਅਤੇ ਇਸ ਦੀ ਰਿਪੋਰਟ ਦਿਆਂਗੇ
  • ਟੀਚੇ ਪੂਰੇ ਕਰਨ ਦੀ ਜ਼ਿੰਮੇਵਾਰੀ ਕਾਰਜ ਦਲਾਂ ਅਤੇ ਸੰਸਥਾ ਵਿੱਚ ਹੋਰ ਕਿਧਰੇ ਵੀ ਦਿਆਂਗੇ ਤਾਂ ਜੋ ਸਥਾਨਕ ਮਲਕੀਅਤ ਆਮ ਗੱਲ ਹੋ ਜਾਏ
  • ਸਟਾਫ਼ ਨੂੰ ਬਰਾਬਰੀ ਅਤੇ ਵਿਭਿੰਨਤਾ ਲਈ ਕੀਤੀਆਂ ਪਹਿਲਕਦਮੀਆਂ ਵਿੱਚ ਸ਼ਾਮਲ ਕਰਾਂਗੇ
  • ਇਸ ਰਣਨੀਤੀ ਵਿੱਚ ਪ੍ਰਗਤੀ ਲਈ ਸਾਧਨ ਮੁਹੱਈਆ ਕਰਾਂਗੇ
  • ਸੰਸਥਾ ਵਿੱਚ ਸਭ ਹਿੱਸੇਦਾਰਾਂ, ਸੁਤੰਤਰ ਸਲਾਹਕਾਰ ਗਰੁੱਪ ਅਤੇ ਭਾਈਚਾਰੇ ਦੇ ਸਲਾਹਕਾਰ ਫ਼ੋਰਮਾਂ ਨੂੰ ਸ਼ਾਮਲ ਕਰਾਂਗੇ।

ਸਾਨੂੰ ਉਦੋਂ ਪਤਾ ਲਗੇਗਾ ਕਿ ਅਸੀਂ ਸਫਲ ਹਾਂ ਜਦੋਂ :

  • ਘੱਟ ਗਿਣਤੀ ਭਾਈਚਾਰੇ ਆਪਣੀ ਮਰਜ਼ੀ ਨਾਲ ਸੂਚਨਾਵਾਂ ਦੇਣਗੇ ਅਤੇ ਜਦੋਂ ਅਸੀਂ ਮਿਲੀ ਜਾਣਕਾਰੀ ਅਨੁਸਾਰ ਕੰਮ ਕਰਾਂਗੇ, ਸਾਡੀਆਂ ਪੁਲੀਸਿੰਗ ਪਹਿਲਕਦਮੀਆਂ ਵਿੱਚ ਸ਼ਾਮਲ ਹੋਣਗੇ
  • ਸਾਂਝੀਆਂ ਪਹਿਲਕਦਮੀਆਂ ਵਿੱਚ ਭਾਈਚਾਰੇ ਅਤੇ ਸੰਸਥਾਵਾਂ ਸਾਡੇ ਨਾਲ ਕੰਮ ਕਰਨਗੇ
  • ਸਾਡਾ ਕਾਰਜ ਦਲ (ਵਰਕ ਫ਼ੋਰਮ) ਕੈਂਟ ਦੇ ਵੱਖ ਵੱਖ ਭਾਈਚਾਰਿਆਂ ਦੀ ਪ੍ਰਤਿਨਿਧਤਾ ਕਰੇਗਾ
  • ਸਾਰੇ ਸਟਾਫ਼ ਨੂੰ ਬਰਾਬਰੀ ਅਤੇ ਵਿਭਿੰਨਤਾ ਦੇ ਆਲੇ ਦੁਆਲੇ ਪੁਲੀਸਿੰਗ ਦੇ ਮੁੱਖ ਮੁੱਦਿਆਂ ਨੂੰ ਸਮਝਣ ਅਤੇ ਇਨ੍ਹਾਂ ਦੀ ਕਦਰ ਕਰਨ ਦੀ ਸਿੱਖਲਾਈ ਦਿੱਤੀ ਜਾ ਚੁਕੀ ਹੋਵੇ
  • ਸਾਡੇ ਸਾਰੇ ਮੈਨੇਜਰ ਅਤੇ ਸੁਪਰਵਾਈਜ਼ਰਾਂ ਨੂੰ ਸਿੱਖਲਾਈ ਦਿੱਤੀ ਜਾ ਚੁਕੀ ਹੋਵੇ ਅਤੇ ਉਹ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਅਤੇ ਵਿਵਾਦਾਂ ਨੂੰ ਹਲ ਕਰਨ ਦੇ ਅਮਲ ਨੂੰ ਸਮਝਦੇ ਹੋਣ
  • ਨਸਲ, ਲਿੰਗ, ਸੈਕਸੁਐਲਿਟੀ, ਅਪਾਹਜਪੁਣੇ ਅਤੇ ਧਰਮ ਲਈ ਸਟਾਫ਼ ਸਪੋਰਟ ਗਰੁੱਪ ਕਾਇਮ ਹੋਣ ਅਤੇ ਉਨ੍ਹਾਂ ਦਾ ਕਹਿਣਾ ਹੋਵੇ ਕਿ ਉਹ ਸੰਸਥਾ ਵਲੋਂ ਅਹਿਮੀਅਤ ਦੀ ਕਦਰ ਕਰਦੇ ਹਨ
  • ਜਦੋਂ ਸਾਡਾ ਅਜਿਹਾ ਸਭਿਆਚਾਰ ਹੋਵੇ, ਜਿੱਥੇ ਪੱਖਪਾਤ ਅਤੇ ਵਿਤਕਰੇ ਨੂੰ ਸਹਿਣ ਨਾ ਕੀਤਾ ਜਾਏ ਅਤੇ ਉਸਨੂੰ ਚੁਣੌਤੀ ਦਿੱਤੀ ਜਾ ਸਕੇ
  • ਬਾਹਰੋਂ, ਵਿਸ਼ੇਸ਼ ਕਰਕੇ ਘੱਟ ਗਿਣਤੀ ਭਾਈਚਾਰਿਆਂ ਦੀ ਮਿਲੀਆਂ ਸ਼ਿਕਾਇਤਾਂ ਨਾਲ ਕੁਸ਼ਲਤਾ ਅਤੇ ਉਚਿਤ ਢੰਗ ਨਾਲ ਸਹੀ ਸਮੇਂ ਅੰਦਰ ਨਿਬਡ਼ਿਆ ਜਾਏ
  • ਅਸੀਂ ਪੁਲੀਸਿੰਗ ਅਤੇ ਨੌਕਰੀ ਦੇਣ ਵਿੱਚ ਨਿਆਸ਼ੀਲਤਾ ਵਿਖਾ ਸਕੀਏ।

ਕਾਨੂੰਨੀ ਡਿਊਟੀਆਂ (ਫਰਜ਼)

ਅਸੀਂ ਉਨ੍ਹਾਂ ਸਭ ਕਾਨੂੰਨਾਂ ਦੀ ਪਾਲਣਾ ਕਰਾਂਗੇ ਜੋ ਬਰਾਬਰੀ ਅਤੇ ਵਿਭਿੰਨਤਾ ਨੂੰ ਉਤਸਾਹਿਤ ਕਰਦੇ ਹਨ ਅਤੇ ਕਿਸੇ ਵਿਅਕਤੀ ਦੀ ਉਮਰ, ਅਪਾਹਜਪੁਣੇ, ਲਿੰਗ, ਸੈਕਸੁਐਲਿਟੀ, ਨਸਲ, ਧਰਮ ਅਤੇ ਵਿਸ਼ਵਾਸ਼ਾਂ ਦੇ ਆਧਾਰ ਤੇ ਉਸ ਨਾਲ ਕੀਤੇ ਜਾ ਰਹੇ ਵਿਤਕਰੇ ਨੂੰ ਗ਼ੈਰ-ਕਾਨੂੰਨੀ ਮੰਨਦੇ ਹਨ।

ਇਹ ਯਕੀਨੀ ਬਨਾਉਣ ਲਈ ਕਿ ਅਸੀਂ ਇਹ ਫ਼ਰਜ਼ ਪੂਰੇ ਕਰੀਏ, ਅਸੀਂ :

  • ਇਹ ਯਕੀਨੀ ਬਣਾਉਣ ਲਈ ਕਿ ਅਸੀਂ ਕਿਸੇ ਦੇ ਖਿਲਾਫ਼ ਵਿਤਕਰਾ ਨਹੀਂ ਕਰ ਰਹੇ ਆਪਣੀਆਂ ਕਾਰਜ ਵਿਧੀਆਂ ਦੀ ਨਿਗਰਾਨੀ ਅਤੇ ਜਾਇਜ਼ਾ ਕਰਦੇ ਰਹਾਂਗੇ
  • ਵੱਖ ਵੱਖ ਗਰੁੱਪਾਂ ਨਾਲ ਉਨ੍ਹਾਂ ਕਾਰਜ ਵਿਧੀਆਂ ਬਾਰੇ ਸਲਾਹ ਮਸ਼ਵਰਾ ਕਰਾਂਗੇ ਜਿਨ੍ਹਾਂ ਦਾ ਉਨ੍ਹਾਂ ਤੇ ਅਸਰ ਪੈਂਦਾ ਹੈ
  • ਵਿਤਕਰੇ ਲਈ ਜਾਂਚ ਕਰਨ ਲਈ ਆਪਣੇ ਸਟਾਫ਼ ਦੀ ਭਰਤੀ, ਉਨ੍ਹਾਂ ਦੇ ਨੌਕਰੀ ਵਿੱਚ ਟਿਕੇ ਰਹਿਣ ਅਤੇ ਪ੍ਰਗਤੀ ਬਾਰੇ ਨਿਗਰਾਨੀ ਕਰਾਂਗੇ ਅਤੇ ਨਤੀਜਿਆਂ ਨੂੰ ਪ੍ਰਕਾਸ਼ਤ ਕਰਾਂਗੇ 
  • ਆਪਣੇ ਸਟਾਫ਼ ਨੂੰ ਜ਼ਰੂਰੀ ਸਿੱਖਲਾਈ ਦਿਆਂਗੇ 
  • ਆਪਣੇ ਪੁਲੀਸ ਅਧਿਕਾਰਾਂ ਦੇ ਇਸਤੇਮਾਲ ਦੀ, ਇਹ ਪਛਾਣ ਕਰਨ ਲਈ ਨਿਗਰਾਨੀ ਕਰਾਂਗੇ ਕਿ ਕੀ ਇਨ੍ਹਾਂ ਦੀ ਕੁਵਰਤੋਂ ਤੇ ਨਹੀਂ ਕੀਤਾ ਜਾ ਰਹੀ, ਜਿਵੇਂ ਕਿ ਕਿਸੇ ਨੂੰ ਰੋਕ ਕੇ ਉਸਦੀ ਤਲਾਸ਼ੀ ਲੈਣ ਦਾ ਅਧਿਕਾਰ।

ਵਿਕਲਪਿਕ ਫ਼ਾਰਮੈਟ

ਨੀਤੀ ਦੇ ਲਾਗੂ ਕੀਤੇ ਜਾਣ ਅਤੇ ਜ਼ਿੰਮਵਾਰੀਆਂ ਸਮੇਤ, ਇਸ ਦਸਤਾਵੇਜ਼ ਦਾ ਪੂਰਾ ਵਰਸ਼ਨ ਵਿਕਲਪਿਕ ਫ਼ਾਰਮੈਟਾਂ ਵਿੱਚ ਉਪਲਬਧ ਹੈ ਅਤੇ ਇਸਨੂੰ ਵੱਖ ਵੱਖ ਰੇਂਜ ਦੀਆਂ ਜ਼ਰੂਰਤਾਂ ਵਿੱਚ ਦਸਿਆ ਜਾ ਸਕਦਾ ਹੈ। ਹੋਰ ਜਾਣਕਾਰੀ ਲਈ ਡਾਈਵਰਸਿਟੀ ਟੀਮ ਨੂੰ ਸੰਪਰਕ ਕਰੋ।