Skip to main content

Home | Accessibility advice | Punjabi - Diversity

ਭਿੰਨਤਾ - ਸ਼ਾਮਲ ਹੋਵੋ

ਆਪਣੀ ਗੱਲ ਕਹੋ

ਆਪਣੇ ਭਾਈਚਾਰੇ ਦੀ ਰਖਿਆ (ਪੁਲੀਸਿੰਗ) ਅਤੇ ਨਿਗਰਾਨੀ ਦੇ ਕੰਮ ਨੂੰ ਬਿਹਤਰ ਕਰਨ ਵਿੱਚ ਸਹਾਇਤਾ ਕਰੋ, ਪ੍ਰਤਿਪੁਸ਼ਟੀ ਦਿਉ ਅਤੇ ਸਾਡੇ ਸਲਾਹਕਾਰ ਗਰੁੱਪਾਂ ਰਾਹੀਂ ਚਿੰਤਾ ਅਤੇ ਤੋਖ਼ਲਿਆਂ ਨੂੰ ਜ਼ਾਹਿਰ ਕਰੋ।

ਕੰਸਲਟੇਸ਼ਨ (ਸਲਾਹ ਮਸ਼ਵਰੇ ਲਈ) ਗਰੁੱਪ

ਕੈਂਟ ਪੁਲੀਸ ਚਾਰ ਕੰਸਲਟੇਸ਼ਨ ਗਰੁੱਪਾਂ ਦਾ ਪ੍ਰਬੰਧ ਕਰਦੀ ਹੈ :

ਡਿਸੇਬਿਲਿਟੀ ਕਮਿਊਨਿਟੀ ਇਨਵਾਲਵਮੈਂਟ ਫ਼ੋਰਮ ਕੈਂਟ ਦੇ ਉਨ੍ਹਾਂ ਨਿਵਾਸੀਆਂ ਲਈ ਹੈ, ਜਿਨ੍ਹਾਂ ਵਿੱਚ ਕੋਈ ਅਪਾਹਜਪੁਣਾ ਹੈ, ਕਿਸੇ ਅਪਾਹਜ ਵਿਅਕਤੀ ਦੇ ਕੇਅਰਰ ਹਨ ਜਾਂ ਕਿਸੇ ਉਸ ਗਰੁੱਪ ਦੇ ਮੈਂਬਰ ਹਨ ਜੋ ਅਪਾਹਜ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੈ।

ਗਰੁੱਪ ਨੂੰ ਹੋਰਨਾਂ ਦੇ ਵਿਚਾਰ ਅਤੇ ਅਨੁਭਵ ਦੀ ਜਾਣਕਾਰੀ ਲੈਣ ਦੀ ਆਸ ਹੈ ਅਤੇ ਉਹ ਕਈ ਮੁੱਦਿਆਂ ਤੇ ਖੁਲ੍ਹੇ ਵਿਚਾਰ ਵਟਾਂਦਰੇ ਨੂੰ ਉਤਸਾਹਿਤ ਕਰਦਾ ਹੈ।

ਈ-ਟਰਾਂਸਜੈਂਡਰ ਫ਼ੋਰਮ ਕੈਂਟ ਦੇ ਜਾਂ ਕੈਂਟ ਨਾਲ ਸੰਬੰਧਿਤ ਟਰਾਂਸਸੈਕਸੁਅਲ, ਟਰਾਂਸਜੈਂਡਰ ਅਤੇ ਟਰਾਂਸਵੈਸਟਾਇਟ (ਦੂਜੇ ਲਿੰਗ ਦੇ ਕਪਡ਼ੇ ਪਾਉਣ ਵਾਲਾ) ਵਿਅਕਤੀਆਂ ਅਤੇ ਗਰੁੱਪਾਂ ਲਈ ਹੈ।

ਇਸ ਫ਼ੋਰਮ ਰਾਹੀਂ ਤੁਹਾਨੂੰ ਇਹ ਪਤਾ ਲਗ ਸਕਦਾ ਹੈ ਕਿ ਕੈਂਟ ਪੁਲੀਸ ਬਰਾਬਰੀ ਅਤੇ ਵਿਭਿੰਨਤਾ ਬਾਰੇ ਕੀ ਕਰ ਰਹੀ ਹੈ, ਤੁਸੀਂ ਨਵੀਆਂ ਜਾਂ ਮੁਡ਼ ਸੁਧਾਰੀਆਂ ਗਈਆਂ ਨੀਤੀਆਂ ਬਾਰੇ ਆਪਣੀ ਰਾਇ ਦੱਸ ਸਕਦੇ ਹੋ ਅਤੇ ਕੈਂਟ ਪੁਲੀਸ ਨੂੰ ਉਨ੍ਹਾਂ ਮੁੱਦਿਆਂ ਬਾਰੇ ਦੱਸ ਸਕਦੇ ਹੋ ਜਿਨ੍ਹਾਂ ਦਾ ਤੁਹਾਡੇ ਤੇ ਅਸਰ ਪੈਂਦਾ ਹੈ।

ਪਹਿਲੇ ਤਿੰਨ ਗਰੁੱਪ ਸਾਲ ਵਿੱਚ ਚਾਰ ਵਾਰ ਮੀਟਿੰਗਾਂ ਕਰਦੇ ਹਨ, ਜਿਨ੍ਹਾਂ ਵਿੱਚ ਭਾਈਚਾਰੇ ਅਤੇ ਪੁਲੀਸ ਦੇ ਨੁਮਾਇੰਦੇ ਸ਼ਾਮਲ ਹੁੰਦੇ ਹਨ।

ਸਥਾਨਕ ਕੰਸਲਟੇਸ਼ਨ (ਸਲਾਹ-ਮਸ਼ਵਰਾ)

ਤੁਸੀਂ ਆਪਣੇ ਕਮਿਉਨਿਟੀ ਲਾਇਜ਼ਨ ਅਧਿਕਾਰੀ ਨੂੰ ਸੰਪਰਕ ਕਰਕੇ ਆਪਣੇ ਇਲਾਕੇ ਦੇ ਸਲਾਹਕਾਰ ਫ਼ੋਰਮ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ।

ਸੁਤੰਤਰ ਸਲਾਹਕਾਰ ਗਰੁੱਪ

ਕੈਂਟ ਪੁਲੀਸ ਦੇ ਕੰਸਲਟੇਸ਼ਨ ਗਰੁੱਪਾਂ ਦੇ ਮੈਂਬਰਾਂ ਨੇ ਇੱਕ ਸੁਤੰਤਰ ਐਡਵਾਈਜ਼ਰੀ ਗਰੁੱਪ (IAG) ਕਾਇਮ ਕੀਤਾ ਹੈ ਜੋ ਸਲਾਹ ਦੇਂਦਾ ਅਤੇ ਪੁਲੀਸ ਨਾਲ ਮਿਲਕੇ ਹੇਠ ਲਿਖੇ ਕੰਮਾਂ ਨੂੰ ਬਿਹਤਰ ਕਰਨ ਲਈ ਕੰਮ ਕਰਦਾ ਹੈ :

  • ਘਟ ਗਿਣਤੀ ਭਾਈਚਾਰੇ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ 
  • ਉਨ੍ਹਾਂ ਭਾਈਚਾਰਿਆਂ ਅਤੇ ਪੁਲੀਸ ਵਿਚਕਾਰ ਸੰਬੰਧ।

ਸਾਡੇ ਨਾਲ ਸੰਪਰਕ ਕਰੋ

ਇਨ੍ਹਾਂ ਵਿੱਚੋਂ ਕਿਸੇ ਗਰੁੱਪ ਬਾਰੇ ਹੋਰ ਜਾਣਕਾਰੀ ਲੈਣ ਲਈ ਕੈਂਟ ਪੁਲੀਸ ਅਥਾਰਿਟੀ ਵਿਖੇ ਹੇਜ਼ਲ ਨਾਈਟ (Hazel Knight) ਕੰਸਲਟੇਸ਼ਨ ਆਫ਼ੀਸਰ ਨੂੰ 01622 653998 ਤੇ ਕਾਲ ਕਰੋ ਜਾਂ Hazel Knight ਤੇ ਈ-ਮੇਲ ਕਰੋ