Skip to main content

Home | Accessibility advice | Punjabi - Protecting yourself

ਆਪਣੀ ਸੁਰੱਖਿਆ ਕਰਨ ਬਾਰੇ ਸਲਾਹ

ਸ਼ਿਕਾਰ ਬਣਨ ਤੋਂ ਬਚੋ

ਇੱਕ ਹਿੰਸਕ ਅਪਰਾਧ ਦੇ ਸ਼ਿਕਾਰ ਬਣਨ ਦੀਆਂ ਸੰਭਾਵਨਾਵਾਂ ਕਾਫ਼ੀ ਘੱਟ ਹਨ। ਜਨਤਕ ਥਾਵਾਂ ਤੇ ਅਜਨਬੀਆਂ ਵਲੋਂ ਹਿੰਸਕ ਅਪਰਾਧ ਕੀਤੇ ਜਾਣ ਦੀ ਸੰਭਾਵਨਾ ਵੀ ਬਹੁਤ ਘੱਟ ਹੈ।

ਤੁਸੀਂ ਕੁਝ ਸਾਦੇ ਕਦਮ ਚੁਕ ਕੇ ਹਿੰਸਕ ਅਪਰਾਧ ਦਾ ਸ਼ਿਕਾਰ ਬਣਨ ਦੀ ਸੰਭਾਵਨਾ ਨੂੰ ਹੋਰ ਵੀ ਘੱਟ ਕਰ ਸਕਦੇ ਹੋ।

ਸ਼ਿਕਾਰ ਬਣਨ ਤੋਂ ਬਚੋ

  • ਚੰਗੀ ਰੋਸ਼ਨੀ ਵਾਲੇ ਅਤੇ ਭੀਡ਼ ਵਾਲੇ ਇਲਾਕਿਆਂ ਵਿੱਚ ਤੁਰੋ - ਵਿਸ਼ੇਸ਼ ਕਰਕੇ ਰਾਤ ਵੇਲੇ 
  • ਇਸ ਤਰ੍ਹਾਂ ਦਿਸੋ ਅਤੇ ਕੰਮ ਕਰੋ ਕਿ ਤੁਹਾਨੂੰ ਆਪਣੇ ਆਪ ਵਿੱਚ ਵਿਸ਼ਵਾਸ਼ ਹੈ - ਇਸ ਤਰ੍ਹਾਂ ਦਿਸੋ ਕਿ ਤੁਹਾਨੂੰ ਪਤਾ ਹੈ, ਤੁਸੀਂ ਕਿੱਥੇ ਜਾ ਰਹੇ ਹੋ - ‘ਸਿਰ ਉੱਚਾ ਕਰਕੇ ਚਲੋ’ 
  • ਆਪਣੀਆਂ ਕੀਮਤੀ ਚੀਜ਼ਾਂ ਵੱਖ ਵੱਖ ਥਾਵਾਂ ਤੇ ਰਖੋ - ਜਿਵੇਂ ਕਿ ਆਪਣਾ ਫ਼ੋਨ ਆਪਣੇ ਬੈਗ ਵਿੱਚ, ਆਪਣੇ ਘਰ ਦੀਆਂ ਚਾਬੀਆਂ ਜੇਬ ਵਿੱਚ ਅਤੇ ਤੁਹਾਡਾ ਪੈਸਾ ਇੱਕ ਜੈਕਟ ਵਿੱਚ ਹੋਵੇ
  • ਜੇ ਤੁਸੀਂ ਵ੍ਹੀਲ-ਚੇਅਰ ਇਸਤੇਮਾਲ ਕਰਦੇ ਹੋ, ਤਾਂ ਆਪਣੇ ਬੈਗ ਅਤੇ ਜੈਕਟ ਨੂੰ ਕੁਰਸੀ ਦੇ ਪਿੱਛੇ ਰਖਣ ਦੀ ਜਗ੍ਹਾ ਆਪਣੇ ਕੋਲ ਰਖੋ 
  • ਆਪਣੀਆਂ ਕੀਮਤੀ ਚੀਜ਼ਾਂ ਦਾ ਵਿਖਾਲਾ ਨਾ ਕਰੋ - ਉਦਾਹਰਣ ਲਈ, ਆਪਣੇ ਮੋਬਾਈਲ ਫ਼ੋਨ ਤੇ ਗੱਲਬਾਤ ਕਰਨੀ, ਲੈਪਟਾਪ ਲਿਜਾਉਣਾ ਜਾਂ ਆਪਣੇ ਗਹਿਣੇ ਵਿਖਾਉਣੇ 
  • ਜਦੋਂ ਸੈਰ ਜਾਂ ਜਾਗਿੰਗ ਕਰ ਰਹੇ ਹੋਵੋ ਤਾਂ ਹੈਡਫ਼ੋਨ ਰਾਹੀਂ ਆਪਣਾ ਨਿਜੀ ਸਟੀਰੀਉ ਨਾ ਸੁਣੋ - ਇਸ ਤਰ੍ਹਾਂ ਤੁਸੀਂ ਆਪਣੇ ਆਲੇ ਦੁਆਲੇ ਤੋਂ ਘੱਟ ਚੌਕਸ ਹੋ ਜਾਂਦੇ ਹੋ।

ਜੇ ਤੁਹਾਡੇ ਤੇ ਹਮਲਾ ਹੋਇਆ ਹੈ

ਜੇ ਕੋਈ ਤੁਹਾਡੇ ਕੋਲੋਂ ਤੁਹਾਡੀ ਕੋਈ ਚੀਜ਼ ਲੈਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਸਭ ਤੋਂ ਵਧੀਆ ਤਾਂ ਇਹ ਹੈ ਕਿ ਉਸ ਦਾ ਮੁਕਾਬਲਾ ਕਰਨ ਨਾਲ ਜਖ਼ਮੀ ਹੋਣ ਦਾ ਖ਼ਤਰਾ ਲੈਣ ਨਾਲੋਂ ਉਸ ਨੂੰ ਉਹ ਚੀਜ਼ ਦੇ ਦਿਉ।

ਤੁਸੀਂ ਆਪਣੇ ਬਚਾਅ ਲਈ ਇੱਕ ਉਚਿਤ ਤਾਕਤ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਜੋ ਕੁਝ ਤੁਹਾਡੇ ਕੋਲ ਹੈ, ਉਸ ਨਾਲ ਆਪਣੀ ਰਖਿਆ ਕਰਨ ਦੀ ਆਗਿਆ ਹੈ ਜਿਵੇਂ ਕਿ ਚਾਬੀਆਂ ਜਾਂ ਡਿਊਡਰੈਂਟ ਦਾ ਕੈਨ। ਪਰ ਇੱਕ ਹਥਿਆਰ ਨਾਲ ਰਖਣਾ ਕਾਨੂੰਨ ਦੇ ਖ਼ਿਲਾਫ਼ ਹੈ।

ਇਹ ਯਾਦ ਰਖੋ, ਕਿ ਤੁਹਾਡੇ ਤੇ ਹਮਲਾ ਕਰਨ ਵਾਲਾ ਤੁਹਾਡੇ ਤੋਂ ਵੱਧ ਤਗਡ਼ਾ ਹੋ ਸਕਦਾ ਹੈ, ਜਾਂ ਜੋ ਕੁਝ ਤੁਸੀਂ ਆਪਣੀ ਰਖਿਆ ਲਈ ਇਸਤੇਮਾਲ ਕਰ ਰਹੇ ਹੋ ਉਹ ਤੁਹਾਡੇ ਕੋਲੋਂ ਖੋਹ ਕੇ ਤੁਹਾਡੇ ਖਿਲਾਫ਼ ਇਸਤੇਮਾਲ ਕਰ ਸਕਦਾ ਹੈ।

ਅਕਸਰ ਉੱਚੀ ਉੱਚੀ ਸ਼ੋਰ ਮਚਾ ਕੇ ਦੌਡ਼ ਜਾਣਾ ਵੱਧ ਸਹੀ ਹੁੰਦਾ ਹੈ। ਤੁਸੀਂ ਨਿਜੀ ਅਲਾਰਮ ਖ਼ਰੀਦ ਸਕਦੇ ਹੋ, ਜੋ ਬਡ਼ੀ ਉੱਚੀ ਆਵਾਜ਼ ਕਢ ਕੇ ਲੋਕਾਂ ਨੂੰ ਚੌਕਸ ਕਰਦੇ ਹਨ ਕਿ ਤੁਸੀਂ ਖ਼ਤਰੇ ਵਿੱਚ ਹੋ।