ਕਿਸੇ ਅਪਰਾਧ ਦੀ ਰਿਪੋਰਟ ਕਰਨਾ
- ਅਪਰਾਧ ਬਾਰੇ ਜਿੰਨੀ ਵੱਧ ਤੋਂ ਵੱਧ ਜਾਣਕਾਰੀ ਦੇਣੀ ਸੰਭਵ ਹੈ ਦਿਉ - ਜੋ ਤੁਸੀਂ ਵੇਖਿਆ, ਸੁਣਿਆ, ਮਹਿਸੂਸ ਕੀਤਾ ਅਤੇ ਸੁੰਘਿਆ ਹੋਵੇ।
- ਜੇ ਤੁਸੀਂ ਆਪਣੀ ਜਾਂ ਆਪਣੇ ਦੋਸਤ ਅਤੇ ਪਰਿਵਾਰ ਦੀ ਸੁਰੱਖਿਆ ਅਤੇ ਪਰਦਾਦਾਰੀ ਬਾਰੇ ਚਿੰਤਿਤ ਹੋ ਤਾਂ ਪੁਲੀਸ ਨੂੰ ਦੱਸੋ।
- ਜੇ ਤੁਹਾਨੂੰ ਲਗਦਾ ਹੈ ਕਿ ਬਦਸਲੂਕੀ ਦਾ ਸੰਬੰਧ ਨਸਲ, ਸੈਕਸੁਐਲਿਟੀ, ਧਰਮ ਜਾਂ ਅਪਾਹਜਪੁਣੇ ਨਾਲ ਸੀ ਤਾਂ ਪੁਲੀਸ ਨੂੰ ਦੱਸੋ।
- ਜੇ ਤੁਹਾਡੀਆਂ ਕੋਈ ਵਿਸ਼ੇਸ਼ ਲੋਡ਼ਾਂ ਹਨ ਤਾਂ ਪੁਲੀਸ ਨੂੰ ਦੱਸੋ, ਕਿਉਂ ਕਿ ਉਨ੍ਹਾਂ ਨੂੰ ਇਨ੍ਹਾਂ ਬਾਰੇ ਪਤਾ ਹੋਣਾ ਚਾਹੀਦਾ ਹੈ, ਤਾਂ ਜੋ ਉਹ ਤੁਹਾਡੀ ਸਭ ਤੋਂ ਵੱਧ ਸੰਭਵ ਸਹਾਇਤਾ ਕਰ ਸਕਣ, ਉਦਾਹਰਣ ਲਈ, ਸਿਹਤ ਦੀਆਂ ਸਮੱਸਿਆਵਾਂ ਜਾਂ ਧਾਰਮਿਕ ਜ਼ਰੂਰਤਾਂ।
ਪੁਲੀਸ ਤੁਹਾਨੂੰ ਹੇਠ ਲਿਖੇ ਸੰਪਰਕ ਵੇਰਵੇ ਦੇਏਗੀ :
- ਪੁਲੀਸ ਸਟੇਸ਼ਨ ਦਾ ਨਾਂਅ
- ਪੁਲੀਸ ਸਟੇਸ਼ਨ ਦਾ ਟੈਲੀਫ਼ੋਨ ਨੰਬਰ
- ਘਟਨਾ ਬਾਰੇ ਕੰਮ ਕਰ ਰਹੇ ਅਧਿਕਾਰੀ ਦਾ ਨਾਂਅ, ਅਹੁਦਾ, ਅਤੇ ਫ਼ੋਰਸ ਨੰਬਰ
- ਅਪਰਾਧ ਦਾ ਰੈਫਰੈਂਸ ਨੰਬਰ
- ਕਰਾਈਮ ਡੈਸਕ (ਜੇ ਉੱਥੇ ਕੋਈ ਹੈ) ਦਾ ਟੈਲੀਫ਼ੋਨ ਨੰਬਰ।
ਜੇ ਤੁਹਾਡੇ ਕੋਈ ਸਵਾਲ ਜਾਂ ਸਮੱਸਿਆਵਾਂ ਹਨ ਜਾਂ ਇਸ ਕੇਸ ਬਾਰੇ ਹੋਰ ਜਾਣਕਾਰੀ ਯਾਦ ਆਏ ਤਾਂ ਕਿਰਪਾ ਕਰਕੇ ਸੰਪਰਕ ਕਰੋ।
ਅਗੋਂ ਕੀ ਹੁੰਦਾ ਹੈ?
ਪੁਲੀਸ ਇਸ ਗੱਲ ਦਾ ਫ਼ੈਸਲਾ ਕਰੇਗੀ ਕੀ ਬਿਆਨ ਲੈਕੇ, ਗਵਾਹਾਂ ਨਾਲ ਗੱਲਬਾਤ ਕਰਕੇ ਜਾਂ ਫੋਰੈਂਸਿਕ ਟੈਸਟ ਕਰਕੇ ਅਪਰਾਧ ਦੀ ਜਾਂਚ-ਪਡ਼ਤਾਲ ਕਰਨ ਲਈ ਕਾਫ਼ੀ ਜਾਣਕਾਰੀ ਹੈ ਕਿ ਨਹੀਂ।
ਤੁਹਾਨੂੰ ਦਸਿਆ ਜਾਏਗਾ ਕਿ ਅਪਰਾਧ ਦੀ ਅਗੋਂ ਜਾਂਚ-ਪਡ਼ਤਾਲ ਹੋ ਰਹੀ ਹੈ ਕਿ ਨਹੀਂ ਅਤੇ ਕਿਉਂ।
ਜੇ ਕੋਈ ਸ਼ੱਕੀ ਵਿਅਕਤੀ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸਤੇ ਦੋਸ਼ ਲਾਇਆ ਗਿਆ ਅਤੇ ਫਿਰ ਜ਼ਮਾਨਤ ਅਤੇ ਚੇਤਾਵਨੀ ਦਿੱਤੀ ਗਈ ਹੈ ਜਾਂ ਝਾਡ਼ ਝੰਭ ਕੀਤੀ ਗਈ ਹੈ, ਤਾਂ ਤੁਹਾਨੂੰ ਦੱਸਿਆ ਜਾਏਗਾ। ਜੇ ਦੋਸ਼ੀ ਦੀ ਉਮਰ 18 ਸਾਲ ਤੋਂ ਘੱਟ ਹੈ, ਤਾਂ ਹੋ ਸਕਦਾ ਹੈ ਕਿ ਨੌਜਵਾਨ ਦੋਸ਼ੀਆਂ ਦੀ ਟੀਮ ਇਹ ਪੁੱਛਣ ਲਈ ਤੁਹਾਡੇ ਨਾਲ ਸੰਪਰਕ ਕਰੇ, ਕਿ ਕੀ ਤੁਸੀਂ ਉਸਨੂੰ ਮੁਡ਼ ਸਥਾਪਿਤ ਕਰਨ ਦੇ ਅਮਲ ਵਿੱਚ ਹਿੱਸਾ ਲੈਣਾ ਚਾਹੋਗੇ ਕਿ ਨਹੀਂ (ਦੋਸ਼ੀ ਨੂੰ ਇਹ ਸਮਝਾਉਣ ਵਿੱਚ ਮਦਦ ਕਰਨੀ ਕਿ ਉਸਦੇ ਅਪਰਾਧ ਦਾ ਪੀਡ਼ਿਤ ਵਿਅਕਤੀ ਤੇ ਕੀ ਅਸਰ ਹੋਇਆ ਹੈ)
ਅਦਾਲਤ ਜਾਣਾ
ਜੇ ਤੁਹਾਡਾ ਕੇਸ ਅਦਾਲਤ ਵਿੱਚ ਜਾਂਦਾ ਹੈ :
- ਗਵਾਹਾਂ ਦੀ ਦੇਖਭਾਲ ਕਰਨ ਵਾਲੀ ਇੱਕ ਯੂਨਿਟ ਤੁਹਾਡੇ ਨਾਲ ਸੰਪਰਕ ਕਰੇਗੀ। ਉਹ ਸਾਰੀ ਪ੍ਰਕ੍ਰਿਆ ਦੌਰਾਨ ਸੰਪਰਕ ਦਾ ਪੁਆਇੰਟ ਅਤੇ ਵਿਹਾਰਕ ਸਹਾਇਤਾ ਅਤੇ ਜਾਣਕਾਰੀ ਉਪਲਬਧ ਕਰਨਗੇ।
- ਜੇ ਤੁਹਾਨੂੰ ਗਵਾਹੀ ਦੇਣੀ ਪਈ ਤਾਂ ਵਿਕਟਮ ਸਪੋਰਟ ਦੀ ਵਿਟਨੈਸ ਸਰਵਿਸ ਤੁਹਾਨੂੰ ਹਿਮਾਇਤ ਦੇਵੇਗੀ ਜੋ ਮੁਫ਼ਤ ਅਤੇ ਗੁਪਤ ਹੋਵੇਗੀ।
ਵਿਹਾਰ ਸੰਹਿਤਾ
ਅਪਰਾਧ ਦਾ ਸ਼ਿਕਾਰ ਹੋਣ ਦੇ ਤੌਰ ਤੇ ਤੁਹਾਨੂੰ :
- ਵਿਕਟਮ ਸਪੋਰਟ ਨੂੰ ਤੁਹਾਡਾ ਹਵਾਲਾ ਦਿੱਤੇ ਜਾਣ ਦਾ ਜਾਂ ਸਥਾਨਕ ਸਹਾਇਤਾ ਬਾਰੇ ਜਾਣਕਾਰੀ ਲੈਣ ਦਾ ਹੱਕ ਹੈ
- ਤੁਹਾਨੂੰ ਹੱਕ ਹੈ ਕਿ ਤੁਹਾਡੇ ਕੇਸ ਬਾਰੇ ਤੁਹਾਨੂੰ ਘੱਟੋ ਘੱਟ ਹਰ ਮਹੀਨੇ ਜਾਣਕਾਰੀ ਮਿਲਦੀ ਰਹੇ ਅਤੇ ਜੇ ਕੋਈ ਵੱਡੀ ਘਟਨਾ, ਜਿਵੇਂ ਕਿ ਕੋਈ ਗ੍ਰਿਫ਼ਤਾਰੀ ਜਾਂ ਦੋਸ਼ ਲਾਇਆ ਗਿਆ ਹੋਵੇ, ਤਾਂ ਤੁਹਾਨੂੰ ਖ਼ਬਰ ਦਿੱਤੀ ਜਾਏ
- ਜੇ ਕੋਈ ਦੋਸ਼ ਹਟਾਇਆ ਜਾਂ ਬਦਲਿਆ ਗਿਆ ਹੋਵੇ ਤਾਂ ਉਸ ਬਾਰੇ ਦੱਸੇ ਜਾਣ ਦਾ ਹੱਕ ਹੈ
- ਅਦਾਲਤ ਦੀਆਂ ਸੁਣਵਾਈ ਦੀਆਂ ਤਾਰੀਖ਼ਾਂ ਅਤੇ ਜੇ ਗਵਾਹ ਦੇ ਤੌਰ ਤੇ ਤੁਹਾਡੀ ਜ਼ਰੂਰਤ ਹੈ ਤਾਂ ਉਸ ਬਾਰੇ ਦੱਸੇ ਜਾਣ ਦਾ ਹੱਕ ਹੈ
- ਕੇਸ ਦੇ ਆਖ਼ਰੀ ਨਤੀਜੇ ਬਾਰੇ ਦੱਸੇ ਜਾਣ (ਅਤੇ ਜੇ ਫ਼ੈਸਲਾ ਅਪਰਾਧੀ ਸਿੱਧ ਕਰਦਾ ਹੈ, ਤਾਂ ਸਜ਼ਾ ਦੇ ਵੇਰਵੇ ਅਤੇ ਜੇ ਉਸਨੇ ਕੋਈ ਅਪੀਲ ਕੀਤੀ ਹੋਵੇ) ਦਾ ਹੱਕ ਹੈ।
ਤੁਸੀਂ ਹੋਮ ਆਫ਼ਿਸ ਵੈਬਸਾਈਟ ਜਿੱਥੇ ਕੁਝ ਅਨੁਵਾਦ ਉਪਲਬਧ ਹਨ, ਪ੍ਰੈਕਟਿਸ ਦੇ ਅਮਲ ਦੇ ਪੂਰੇ ਜ਼ਾਬਤੇ ਨੂੰ ਪਡ਼੍ਹ ਸਕਦੇ ਹੋ।